ਇੰਟਪ੍ਰੀਟੇਸ਼ਨ ਸਰਵਿਸੇਸ
Interpretation Services

ਅਲਪ ਸੰਖਿਅਕ ਮਰੀਜ਼ਾਂ ਲਈ ਏਚ.ਏ ਸਹਾਇਤਾ

ਇੰਟਪ੍ਰੀਟੇਸ਼ਨ ਸਰਵਿਸੇਸ

ਜੇ ਇਲਾਜ ਦੀ ਪ੍ਰਕਿਰਿਆ ਦੇ ਦੌਰਾਨ ਮਰੀਜ਼ ਅਤੇ HA ਸਟਾਫ ਨੂੰ ਆਪਣੀ ਗੱਲਬਾਤ ਦੀ ਸਹੁਲਤ ਲਈ ਇੰਟਰਪ੍ਰੀਟੇਸ਼ਨ ਦੀ ਲੋੜ ਹੁੰਦੀ ਹੈ।  ਦੋਨੋ ਮਰੀਜ਼ ਅਤੇ HA ਸਟਾਫ ਹਸਪਤਾਲ ਜਾਂ ਕਲੀਨਿਕ ਨੂੰ ਹੇਲਥ ਕੇਅਰ ਸਰਵਿਸਾਂ ਲਈ ਇੰਟਰਪ੍ਰੀਟੇਸ਼ਨ ਸਰਵਿਸ ਦਾ ਬੰਦੋਬਸਤ ਕਰਨ ਵਾਸਤੇ ਦੱਸ ਸਕਦੇ ਹਨ।  ਜਦੋਂ ਵੀ ਇੰਟਪ੍ਰੀਟੇਸ਼ਨ ਸਰਵਿਸ ਦੀ ਲੋੜ ਹੁੰਦੀ ਹੈ ਤਾਂ ਇਸ ਦੀ ਬੰਦੋਬਸਤ ਪਹਿਲਾ ਹੀ ਐਡਹੌਕ ਦੇ ਅਧਾਰ ਤੇ ਕੀਤਾ ਜਾ ਸਕਦਾ ਹੈ, ਜੋ ਮਰੀਜ਼ਾਂ ਅਤੇ HA ਸਟਾਫ ਵਿਚਾਲੇ ਗੱਲਬਾਤ ਨੂੰ ਸਹੁਲਤ ਪ੍ਰਦਾਨ ਕਰੇਗਾ/ਕਰੇਗੀ।    ਇਸ ਤਰ੍ਹਾਂ ਦੇ ਮਾਮਲਿਆਂ ਦੇ ਉਦਾਹਰਨ ਜਿਨ੍ਹਾਂ ਲਈ ਸੂਚੀਬੱਧ ਸਰਵਿਸ ਜ਼ਿਆਦਾ ਉਚਿਤ ਹਨ ਜਿਵੇਂਕਿ ਸਪੇਸ਼ਲਿਸਟ ਕੋਲੋ ਮੈਡੀਕਲ ਅਪਾਇੰਟਮੈਂਟ ਵਾਲੇ ਮਰੀਜ਼ ਅਤੇ ਆਮ ਬਾਹਰੀ ਮਰੀਜ਼ ਕਲੀਨਿਕ ਸਰਵਿਸਾਂ; ਜਦਕਿ ਐਡਹੋਕ ਸਰਵਿਸ ਐਮਰਜੈਂਸੀ ਦੌਰਾਨ ਭਰਤੀ ਕਰਨ ਲਈ ਉਚਿਤ ਹੋਵੇਗੀ। 

ਇੰਟਰਪ੍ਰੀਟੇਸ਼ਨ ਸਰਵਿਸ ਦੇ ਇਲਾਵਾ, ਮਰੀਜ਼ਾਂ ਨਾਲ ਗੱਲਬਾਤ ਨੂੰ ਵਧਾਉਣ ਲਈ ਡਿਜ਼ਾਈਨ ਕੀਤੀਆਂ ਸਮੱਗਰੀਆਂ ਵਿਚ ਸ਼ਾਮਿਲ ਹਨ  ਮਾਨਕ ਪ੍ਰਤੀਕਿਰਿਆ ਸੰਕੇਤ ਕਾਰਡ, ਮਰੀਜ ਜਾਣਕਾਰੀ ਸ਼ੀਟ ਜਿਸ ਵਿਚ ਆਮ ਬੀਮਾਰੀ ਦੀ ਜਾਣਕਾਰੀ ਅਤੇ ਰਜ਼ਾਮੰਦੀ ਫਾਰਮ ਹੁੰਦਾ ਹੈl ਇਹ ਸਮੱਗਰੀਆਂ ਚੀਨੀ, ਅੰਗ੍ਰੇਜੀ ਅਤੇ ਅਰਬੀ, ਬਹਾਸਾ ਇੰਡੋਨੇਸ਼ੀਆਈ, ਬੰਗਾਲੀ, ਫ੍ਰੇੰਚ, ਜਰਮਨ, ਹਿੰਦੀ, ਜਾਪਾਨੀ, ਕੋਰੀਆਈ, ਮਾਲੇ, ਨੇਪਾਲੀ, ਪੁਰਤਗਾਲੀ,  ਪੰਜਾਬੀ, ਸਿੰਹਲਾ,  ਸਪੇਨਿਸ਼,  ਟੈਗਲੌਗ, ਥਾਈ, ਉਰਦੂ ਅਤੇ ਵਿਅਤਨਾਮੀ ਸਮੇਤ ਹੋਰ ਭਾਸ਼ਾਵਾਂ ਵਿੱਚ ਉਪਲਬਧ ਹਨl ਮਰੀਜ਼  ਹੇਠ ਦਿਖਾਏ ਆਪਣੇ ਦੇਸ਼ ਦੇ ਝੰਡੇ/ਸੰਕੇਤ ਭਾਸ਼ਾ ਦੇ ਪੋਸਟਰ ਦਾ ਜ਼ਿਕਰ ਕਰ ਕੇ ਆਪਣੀ ਭਾਸ਼ਾ ਵਾਸਤੇ HA ਸਟਾਫ ਨੂੰ ਨਿਰਦਿਸ਼ਟ ਕਰ ਸਕਦੇ ਹਨ। 

ਫਿਲਹਾਲ, ਇੰਟਰਪ੍ਰੀਟੇਸ਼ਨ ਸਰਵਿਸ ਮੁੱਖ ਤੌਰ ਤੇ ਸਿਰਫ ਸਰਵਿਸ ਕਾਨਟਰੈਕਟਰ, ਕੋਰਟ ਪ੍ਰਸ਼ਾਸਨ ਲਈ ਫ੍ਰੀਲਾਂਸ ਦੁਭਾਸ਼ਿਏ (ਚੀਨੀ ਭਾਸ਼ਾਵਾਂ ਸਮੇਤ)   ਸੰਬੰਧਿਤ ਦੁਤਾਵਾਸ/ ਕੋਂਸਲੇਟ ਦਫਤਰ (ਸੰਕੇਤ ਭਾਸ਼ਾ ਨੂੰ ਛੱਡ ਕੇ) ਜਾਂ ਵਾਲੰਟੀਅਰ ਦੁਆਰਾ ਪ੍ਰਦਾਨ ਕੀਤੀ ਜਾਂਦੀ  ਹੈ। ਵਰਤਮਾਨ ਸਰਵਿਸ ਕਾਨਟਰੈਕਟਰ 17  ਭਾਸ਼ਾਵਾਂ(ਅਰਬੀ, ਬਹਾਸਾ (ਇੰਡੋਨੇਸ਼ੀਆਈ), ਬੰਗਾਲੀ, ਫ੍ਰੇੰਚ, ਜਰਮਨ, ਹਿੰਦੀ, ਜਾਪਾਨੀ, ਕੋਰੀਆਈ, ਨੇਪਾਲੀ, ਪਸ਼ਤੋ, ਪੰਜਾਬੀ, ਸਿੰਹਲਾ,  ਸਪੇਨਿਸ਼,  ਟੈਗਲੌਗ, ਥਾਈ, ਉਰਦੂ ਅਤੇ ਵਿਅਤਨਾਮੀ) ਦੀ ਇੰਟਰਪ੍ਰੀਟੇਸ਼ਨ ਸਰਵਿਸ ਸੰਕੇਤਕ ਭਾਸ਼ਾ ਸਮੇਤ ਪ੍ਰਦਾਨ ਕਰਦਾ ਹੈ 

ਉਹ ਅਲਪ ਸੰਖਿਅਕ ਮਰੀਜ਼ ਜਿਨ੍ਹਾਂ ਨੂੰ ਇਹ ਸਰਵਿਸ ਦੀ ਲੋੜ ਹੁੰਦੀ ਹੈ, ਹੇਠ ਦਿੱਤੀਆਂ ਸਥਿਤੀਆਂ ਵਿਚ ਹਸਪਤਾਲ ਸਟਾਫ ਦੀ ਸਹਾਇਤਾ ਲੈ ਸਕਦੇ ਹਨ।

ਸਥਿਤੀ ਉਦਾਹਰਨ ਇੰਟਰਪ੍ਰੀਟੇਸ਼ਨ ਸਰਵਿਸਾਂ ਸੰਪਰਕ ਸਥਾਨ
1. ਮਰੀਜ਼ ਦੇ ਕੋਲ ਮੈਡੀਕਲ ਅਪਾਇੰਟਮੈਂਟ ਦੀ ਸਲਿੱਪ / ਰੈਫਰਲ ਪੱਤਰ ਹੈ ਆਮ ਬਾਹਰਲੇ ਮਰੀਜ਼ ਅਤੇ ਸਪੇਸ਼ਲਿਸਟ ਕਲੀਨਿਕਾਂ 'ਤੇ ਮੈਡੀਕਲ ਅਪਾਇੰਟਮੈਂਟ

· ਤਤਕਾਲ ਇੰਟਰਪ੍ਰੀਟੇਸ਼ਨ ਸਰਵਿਸ ਜਾਂ ਟੇਲੀਫੋਨ ਇੰਟਰਪ੍ਰੀਟੇਸ਼ਨ ਸਰਵਿਸ ਲਈ ਅਗੇਤਰਾ ਅਪਾਇੰਟਮੈਂਟ ਲਉ

· ਆਮ ਮਰੀਜ਼ ਰਜਿਸਟਰੇਸ਼ਨ ਦਫ਼ਤਰ

· ਸਪੈਸ਼ਲਿਸਟ ਬਾਹਰਲੇ ਮਰੀਜ਼ ਦਾ ਰਜਿਸਟਰੇਸ਼ਨ ਦਫ਼ਤਰ

· ਵਾਰਡ/ਯੂਨਿਟ

2. ਕੋਈ ਅਪਾਇੰਟਮੈਂਟ ਨਹੀਂ - ਏਈਡੀ/ਪੁੱਛਗਿੱਛ ਕਾਉਂਟਰ 'ਤੇ ਮਰੀਜ਼ ਐਮਰਜੈਂਸੀ ਦੌਰਾਨ ਹਸਪਤਾਲ ਪ੍ਰਵਾਨਗੀ

· ਇੰਟਰਪ੍ਰੀਟੇਸ਼ਨ ਸਰਵਿਸ ਲਈ ਆਪਣੇ ਆਲੇ-ਦੁਆਲੇ ਦੇ ਫੋਨ ਤੋਂ ਕਾਲ ਕਰੋ।

· ਤਤਕਾਲ ਇੰਟਰਪ੍ਰੀਟੇਸ਼ਨ ਸਰਵਿਸ

· ਦੁਰਘਟਨਾ ਅਤੇ ਐਮਰਜੈਂਸੀ ਡਿਪਾਰਟਮੈਂਟ ਰਜਿਸਟਰੇਸ਼ਨ

· ਪੁੱਛਗਿੱਛ ਕਾਉਂਟਰ

 

ਉਪਲਬਧ ਭਾਸ਼ਾਵਾਂ ਦੇ ਪ੍ਰਕਾਰ ਦਾ ਵੇਰਵਾ ਅਤੇ ਸਰਵਿਸ ਕਾਨਟ੍ਰੈਕਟਰ ਤੋਂ ਉਨ੍ਹਾਂ ਦੇ ਸਰਵਿਸ ਘੰਟੇ ਦਾ ਵੇਰਵਾ:

ਸਰਵਿਸ ਦੇ ਘੰਟੇ

ਸੋਮਵਾਰ - ਐਤਵਾਰ 

ਸਰਕਾਰੀ ਛੁੱਟੀ ਸਮੇਤ

(ਸਮੇਂ: 0800-2200)

ਸੋਮਵਾਰ - ਐਤਵਾਰ 

ਸਰਕਾਰੀ ਛੁੱਟੀ ਸਮੇਤ

(ਸਮੇਂ: 2201-0759) (ਰਾਤ ਭਰ)

ਸਰਵਿਸਾਂ ਦੇ ਪ੍ਰਕਾਰ

ਤਤਕਾਲ ਇੰਟਪ੍ਰੀਟੇਸ਼ਨ ਸਰਵਿਸ / ਟੈਲੀਫੋਨ ਇੰਟਪ੍ਰੀਟੇਸ਼ਨ ਸਰਵਿਸ

ਟੈਲੀਫੋਨ ਇੰਟਪ੍ਰੀਟੇਸ਼ਨ ਸਰਵਿਸ
ਭਾਸ਼ਾ ਦੇ ਪ੍ਰਕਾਰ ਅਰਬੀ, ਬਹਾਸਾ (ਇੰਡੋਨੇਸ਼ੀਆਈ), ਬੰਗਾਲੀ, ਫ੍ਰੇੰਚ, ਜਰਮਨ, ਹਿੰਦੀ, ਜਾਪਾਨੀ, ਕੋਰੀਆਈ, ਨੇਪਾਲੀ, ਪਸ਼ਤੋ, ਪੰਜਾਬੀ, ਸਿੰਹਲਾ,  ਸਪੇਨਿਸ਼,  ਟੈਗਲੌਗ, ਥਾਈ, ਉਰਦੂ ਅਤੇ ਵਿਅਤਨਾਮੀ
ਸੰਕੇਤ ਭਾਸ਼ਾ
ਬਹਾਸਾ (ਇੰਡੋਨੇਸ਼ੀਆਈ), ਬੰਗਾਲੀ, ਹਿੰਦੀ, ਨੇਪਾਲੀ, ਪੰਜਾਬੀ, ਟੈਗਲੌਗ (ਫਿਲੀਪੀਨੋ)/ ਥਾਈ, ਵਿਅਤਨਾਮੀ/ ਉਰਦੂ
 

ਇਹ ਦੇ ਇਲਾਵਾ, H.A ਹਸਪਤਾਲ ਸਟਾਫ ਅਤੇ ਵਿਭਿੰਨ  ਨਸਲ ਦੇ ਮਰੀਜ਼ਾਂ ਵਾਸਤੇ ਉਨ੍ਹਾਂ ਦੇ ਰਜਿਸਟ੍ਰੇਸ਼ਨ ਅਤੇ ਸਰਵਿਸਾਂ ਦੀ  ਡਿਲਿਵਰੀ ਵਾਸਤੇ ਗੱਲਬਾਤ ਨੂੰ ਵਧਾਉਣ ਲਈ ਹੇਠ ਦਿੱਤੇ ਦਸਤਾਵੇਜ਼ ਅਤੇ ਜਾਣਕਾਰੀ ਪਤ੍ਰ  ਪ੍ਰਦਾਨ ਕਰੇਗਾ।

  • ਮਾਨਕ ਪ੍ਰਤੀਕਿਰਿਆ ਸੰਕੇਤ ਕਾਰਡ
  • ਆਮ ਰੋਗ ਲਈ ਜਾਣਕਾਰੀ (ਉਦਾਹਰਨ ਲਈ ਸਿਰ ਦਰਦ, ਛਾਤੀ ਦਾ ਦਰਦ ਅਤੇ ਬੁਖ਼ਾਰ)
  • ਇਲਾਜ ਦੀ ਪ੍ਰਕਿਰਿਆਵਾਂ ਲਈ ਜਾਣਕਾਰੀ (ਜਿਵੇਂ ਕਿ ਖ਼ੂਨ ਚੜ੍ਹਾਉਣਾ ਅਤੇ ਰੇਡੀਏਸ਼ਨ ਥੈਰੇਪੀ ਸੁਰੱਖਿਆ ਮਾਮਲੇ)
  • HA ਸਰਵਿਸਾਂ (ਜਿਵੇਂ ਕਿ ਫੀਸ ਅਤੇ ਖਰਚੇ ਅਤੇ ਦੁਰਘਟਨਾ ਅਤੇ ਐਮਰਜੈਂਸੀ ਡਿਪਾਰਟਮੈਂਟ ਦਾ ਟ੍ਰੀਏਜ਼ ਸਿਸਟਮ)

ਅੰਦਰਲੇ ਮਰੀਜ਼ਾਂ ਲਈ ਭੋਜਨ ਦਾ ਪ੍ਰਬੰਧ

ਇਹ ਅੰਦਰਲੇ ਮਰੀਜ਼ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ, ਉਹ ਜਰੂਰਤ ਦੇ ਮੁਤਾਬਕ ਹਸਪਤਾਲ ਸਟਾਫ ਨੂੰ ਹਲਾਲ ਜਾਂ ਸ਼ਾਕਾਹਾਰੀ ਭੋਜਨ ਪ੍ਰਦਾਨ ਕਰਨ ਦੀ ਮੰਗ ਕਰ ਸਕਦਾ/ਸਕਦੀ ਹੈ।

ਜੇ ਇਥੇ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਪਿਛਲੀ ਵਾਰੀ ਬਣਾਇਆ: 06/2023