ਜਰੂਰੀ ਸੂਚਨਾ
Important Notice

ਨਿੱਜੀ ਗੁੱਪਤ ਜਾਣਕਾਰੀ ਨੀਤੀ
Privacy Policy

ਹਸਪਤਾਲ ਅਧਿਕਾਰਤ ਅਦਾਰਾ ਆਪਣੇ ਹਸਪਤਾਲ ਅਧਿਕਾਰਤ ਅਦਾਰੇ ਦੇ ਕਾਰਪੋਰੇਟ ਵੈਬਸਾਈਟ www.ha.org.hk (HACW)ਰਾਹੀਂ ਆਮ ਤੌਰ ਤੇ ਕਿਸੇ ਵੀ ਨਿੱਜੀ ਗੁੱਪਤ ਜਾਣਕਾਰੀ ਦੀ ਪਾਪਤੀ ਲਈ ਬੇਨਤੀ ਨਹੀਂ ਕਰਦਾ ਪਰ ਫਿਰ ਵੀ ਜੇਕਰ ਤੁਸੀ ਕੋਈ ਨਿੱਜੀ ਗੁੱਪਤ ਜਾਣਕਾਰੀ ਹਸਪਤਾਲ ਅਧਿਕਾਰਤ ਅਦਾਰੇ ਨੂੰ ਭੇਜਣਾ ਚਾਹੁੰਦੇ ਹੋ ਤਾਂ (ਉਦਾਹਰਣ ਦੇ ਤੌਰ ਤੇ ਜਦੋਂ ਤੁਸੀਂ ਕੋਈ ਸੂਚਨਾ ਦਿੰਦੇ ਹੋ) ਤੁਹਾਨੂੰ ਸੂਚਨਾ ਭੇਜਣ ਤੋਂ ਪਹਿਲਾਂ ਹੇਠ ਲਿਖੀਆਂ ਸੂਚਨਾ ਪੜ ਲੈਣੀਆਂ ਚਾਹੀਦੀਆਂ ਹਨ

 

ਸੂਚਨਾ
Notice

ਹਸਪਤਾਲ ਅਧਿਕਾਰਤ ਅਦਾਰਾ ਇੱਕ ਸਥਾਈ ਸੰਸਥਾ ਹੈ ਜੋ ਕਿ ਹਾਂਗਕਾਂਗ ਵਿੱਚ ਸਰਕਾਰੀ ਹਸਪਤਾਲਾਂ ਦੇ ਪ੍ਰਬੰਧ ਨੂੰ ਚਲਾਉਂਦੀ ਹੈ ਸਾਡੇ ਕਰਮਚਾਰੀ ਆਪ ਜੀ ਵਲੋਂ ਭੇਜੀ ਗਈ ਨਿੱਜੀ ਗੁੱਪਤ ਜਾਣਕਾਰੀ ਦਾ ਆਪ ਜੀ ਨੂੰ ਮਨੋਰਥ ਪੁੱਛ ਸਕਦੀ ਹੈ ਇਹ ਭੇਜੀ ਗਈ ਸੂਚਨਾ ਖਬਰਾਂ ਲਈ, ਨੌਕਰੀ ਲਈ ਅਰਜੀ ਦੇਣਾ,ਤੁਹਾਡੇ ਕੇਸ ਵਿੱਚ ਬੀਮਾਰੀ ਦੇ ਰੋਕਥਾਮ ਦੇ ਕੰਮ ਲਈ ਅਤੇ ਜਾਂ ਸਰਵੇਖਣ ਜਾਂ ਕਿਸੇ ਮਨੋਰਥ ਲਈ ਤੁਹਾਡੇ ਕੋਲੋ ਮੰਗੀ ਗਈ ਹੈ ।

ਤੁਹਾਡੇ ਕੋਲੋਂ ਨਿੱਜੀ ਗੁੱਪਤ ਜਾਣਕਾਰੀ ਵਲੰਟੀਅਰ ਅਧਾਰ ਉਪੱਰ ਵੀ ਵੱਖ ਵੱਖ ਸਮਿਆਂ ਉੱਪਰ ਵੱਖ ਵੱਖ ਮਨੋਰਥਾਂ ਲਈ ਹਸਪਤਾਲ ਅਧਿਕਾਰਤ ਅਦਾਰਾ ਆਪਨੇ HACW ਦੁਆਰਾ ਮੰਗ ਸਕਦਾ ਹੈ । ਇਸ ਨਿੱਜੀ ਗੁੱਪਤ ਜਾਣਕਾਰੀ ਵਿੱਚ ਤੁਹਾਡਾ ਨਾਮ , ਟੈਲੀਫੋਨ ਨੰਬਰ,ਫੈਕਸ ਨੰਬਰ,ਚਿੱਠੀ ਪੱਤਰ ਭੇਜਣ ਦਾ ਪਤਾ ਅਤੇ ਈ. ਮੇਲ ਪਤਾ ਹੋ ਸਕਦਾ ਹੈ । ਹਸਪਤਾਲ ਅਧਿਕਾਰਤ  ਅਦਾਰਾ ਜਦੋਂ ਵੀ ਤੁਹਾਡੇ ਕੋਲੋਂ ਨਿੱਜੀ ਗੁੱਪਤ ਜਾਣਕਾਰੀ ਪ੍ਰਾਪਤ ਕਰਨ ਦੀ ਮੰਗ ਕਰੇਗਾ ਤਾਂ ਉਸ ਸਮੇਂ ਤੁਹਾਨੂੰ ਦੱਸਿਆ ਜਾਵੇਗਾ ਕਿ ਇਹ ਜਾਣਕਾਰੀ ਕਿਸ ਮਨੋਰਥ ਨਾਲ ਪ੍ਰਾਪਤ ਕੀਤੀ ਜਾ ਰਹੀ ਹੈ । ਅਤੇ ਇਸ ਦੀ ਸੰਭਾਵੀ ਵਰਤੋਂ ਵੀ ਦੱਸੇਗਾ ਇਸ ਕਰਕੇ ਆਪ ਜੀ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਪ ਇਸ ਦੀ ਵਿਸਥਰਤ ਅਤੇ ਠੀਕ ਜਾਣਕਾਰੀ ਦਿਓ । 

ਤੁਸੀਂ ਜਦੋਂ ਵੀ ਨਿੱਜੀ ਗੁੱਪਤ ਜਾਣਕਾਰੀ ਦੇਵੋ ਤਾਂ ਤੁਹਾਨੂੰ ਇਹ ਯਕੀਨੀ ਬਨਾਉਣਾ ਚਾਹੀਦਾ ਹੈ ਕਿ ਇਹ ਜਾਣਕਾਰੀ ਸੰਪੂਰਨ ਅਤੇ ਠੀਕ ਹੋਵੇ ਜੇਕਰ ਇਹ ਜਾਣਕਾਰੀ ਨਹੀ ਦਿਓਗੇ ਜਾਂ ਜਾਣਕਾਰੀ ਅਧੂਰੀ ਅਤੇ ਠੀਕ ਨਹੀ ਹੋਵੇਗੀ ਤਾਂ ਇਸ ਦਾ ਅਸਰ ਤੁਹਾਡੇ ਕੇਸ ਨੂੰ ਵਿਚਾਰਨ ਸਮੇਂ ਉਸ ਉੱਪਰ ਪਵੇਗਾ।

 

ਕਿਰਪਾ ਕਰਕੇ ਇਸ ਗੱਲ ਦਾ ਧਿਆਨ ਰਹੇ ਕਿ ਜਦੋ ਤੁਸੀਂ ਅਜਿਹੀ ਜਾਣਕਾਰੀ ਕਿਸੇ ਨੂੰ ਦੇ ਰਹੇ ਹੋ ਤਾਂ ਉਹ ਠੀਕ ਆਦਮੀ ਨੂੰ ਹੀ ਦਿੱਤੀ ਜਾਵੇ ਜਿਵੇਂ:

  • ਹਸਪਤਾਲ ਅਧਿਕਾਰਤ ਅਦਾਰੇ (HA) ਨੂੰ ਜਾਣਕਾਰੀ ਭੇਜੀ ਜਾਵੇ ਜਿਸ ਨੇ ਕਿਸੇ ਮਕਸਦ ਲਈ ਤੁਹਾਡੇ ਕੋਲੋ ਮੰਗੀ ਹੈ । ਖਬਰਾਂ ਲਈ, ਨੌਕਰੀ ਲਈ ਅਰਜੀ ਦੇਣ ਲਈ ਅਤੇ ਤੁਹਾਡੇ ਕੇਸ ਦੇ ਬੀਮਾਰੀ ਰੋਕਣ ਵਾਲੇ ਕੰਮ ਸਬੰਧੀ ਸਰਵੇਖਣ ਅਤੇ ਜਾਂ ਇਹ ਜਾਣਕਾਰੀ ਜਿਸ ਮਕਸਦ ਲਈ ਲਈ ਤੁਹਾਡੇ ਕੋਲੋ ਮੰਗੀ ਗਈ ਹੈ ।

  • ਹਸਪਤਾਲ ਅਧਿਕਾਰਤ ਅਦਾਰੇ (HA) ਨੂੰ ਜਾਣਕਾਰੀ ਭੇਜੀ ਜਾਵੇ ਜਦੋ ਇਸ ਅਦਾਰੇ ਨੇ ਅਜਿਹੀ ਜਾਣਕਾਰੀ ਸਰਕਾਰੀ ਅਦਾਰੇ/ਅਧਿਕਾਰਤ ਅਦਾਰੇ ਨੂੰ ਕਾਨੂੰਨ ਦੇ ਅਨੁਸਾਰ ਕਾਨੂੰਨੀ ਮਕਸਦ ਲਈ ਵਰਤਣ ਲਈ ਮੰਗੀ ਗਈ ਹੋਵੇ ।

 

ਇਸ ਤੋਂ ਇਲਾਵਾ ਤੁਹਾਡੇ ਵੱਲੋ ਦਿੱਤੀ ਗਈ ਨਿੱਜੀ ਗੁੱਪਤ ਜਾਣਕਾਰੀ ਹੇਠ ਲਿਖੇ ਮਕਸਦਾਂ ਲਈ ਵਰਤੀ ਜਾਵੇਗੀ ।

  • ਇਹ ਨਿੱਜੀ ਗੁੱਪਤ ਜਾਣਕਾਰੀ ਜਿਸ ਮਕਸਦ ਲਈ ਤੁਹਾਡੇ ਕੋਲੋ ਮੰਗੀ ਗਈ ਹੈ ਤੋਂ ਇਲਾਵਾ ਖਬਰਾਂ ਲਈ, ਨੌਕਰੀ ਲਈ ਅਰਜੀ ਦੇਣ ਲਈ ਅਤੇ ਤੁਹਾਡੇ ਕੇਸ ਦੇ ਬੀਮਾਰੀ ਰੋਕਣ ਵਾਲੇ ਕੰਮ ਸਬੰਧੀ ਸਰਵੇਖਣ ਅਤੇ ਜਾਂ ਇਹ ਜਾਣਕਾਰੀ ਜਿਸ ਮਕਸਦ ਲਈ ਲਈ ਤੁਹਾਡੇ ਕੋਲੋ ਮੰਗਵਾਈ ਗਈ ਹੈ ।

  • ਇਹ ਜਾਣਕਾਰੀ ਉਥੇ ਵੀ ਦਿੱਤੀ ਜਾਵੇਗੀ ਜਿੱਥੇ ਦੇਸ਼ ਦਾ ਕਾਨੂੰਨ ਇਜਾਜਤ ਦਿੰਦਾ ਹੋਵੇਗਾ

ਹਸਪਤਾਲ ਅਧਿਕਾਰਤ ਅਦਾਰਾ ਤੁਹਾਡੇ ਵੱਲੋ ਦਿੱਤੀ ਗਈ ਨਿੱਜੀ ਗੁੱਪਤ ਜਾਣਕਾਰੀ ਵਰਤਣ ਤੋਂ ਪਹਿਲਾਂ ਤੁਹਾਡੀ ਮਨਜੂਰੀ ਜਰੂਰ ਲਵੇਗਾ ।

ਜੇਕਰ ਤੁਸੀਂ ਦਿੱਤੀ ਗਈ ਨਿੱਜੀ ਗੁੱਪਤ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੁੰਦੇ ਹੋ ਜਾਂ ਇਸ ਵਿੱਚ ਕੋਈ ਸੋਧ ਕਰਨਾ ਚਾਹੁੰਦੇ ਹੋ ਤਾਂ ਤੁਸੀ “ਨਿੱਜੀ ਗੁੱਪਤ ਜਾਣਕਾਰੀ ਦੇ ਕਨੂੰਨ” ਅਨੁਸਾਰ ਅਜਿਹਾ ਕਰ ਸਕਦੇ ਹੋ ਇਸ ਕੰਮ ਲਈ ਤੁਸੀ “ਹਸਪਤਾਲ ਅਧਿਕਾਰਤ ਅਦਾਰੇ” ਦੇ “ਨਿੱਜੀ ਗੁੱਪਤ ਜਾਣਕਾਰੀ ਯੂਨਿਟ” ਦੇ “ਨਿੱਜੀ ਗੁੱਪਤ ਜਾਣਕਾਰੀ ਕੰਟਰੋਲ” ਨੂੰ ਦਫਤਰੀ ਕੰਮ ਦੇ ਸਮੇਂ ਵਿੱਚ ਸੰਪਰਕ ਕਰ ਸਕਦੇ ਹੋ ਜਿਸਦਾ ਪਤਾ ਹੈ “ਨਿੱਜੀ ਗੁੱਪਤ ਜਾਣਕਾਰੀ” ਕਮਰਾ ਨੰ. 529 ਐਨ, 5/ਛੱਤ ਹਸਪਤਾਲ ਅਧਿਕਾਰਤ ਅਦਾਰਾ ਬਿਲਡਿੰਗ, 147/ਬੀ, ਆਰਗਲੇ ਸਟਰੀਟ, ਕਾਊਲੂਨ, ਹਾਂਗਕਾਂਗ

ਚਾਹੁੰਦੇ ਹੋ ਤਾਂ ਆਪਣੀ ਨਿੱਜੀ ਗੁੱਪਤ ਜਾਣਕਾਰੀ ਨੂੰ “ਹਸਪਤਾਲ ਅਧਿਕਾਰਤ ਅਦਾਰੇ” ਦੀ “ਸੁਰੱਖਿਅਤ ਪਾਲਸੀ ਅਤੇ ਵਰਤੋ” ਲਈ ਵੀ ਭੇਜ ਸਕਦੇ ਹੋ ।

ਹਸਪਤਾਲ ਅਧਿਕਾਰਤ ਅਦਾਰਾ ਤੁਹਾਡਾ HACW ਵਿਚੱ ਆਉਣ ਅਤੇ ਨਿੱਜੀ ਗੁੱਪਤ ਜਾਣਕਾਰੀ ਦੇ ਅੰਕੜਿਆ ਦੀਆਂ ਰਿਪੋਟਾਂ ਨੂੰ ਜਿਸ ਦੀ ਭਾਵੇਂ ਉਸਨੂੰ ਜਰੂਰਤ ਨਾ ਵੀ ਹੋਵੇ, ਇਹਨਾਂ ਇਕੱਠੀਆਂ ਕੀਤੀਆਂ ਰਿਪੋਟਾਂ ਨੂੰ ਦੇਖਣ ਲਈ ਜਿਤਨੀ ਵਾਰੀ ਵੀ ਆਵੇਗਾ ਉਸ ਦਾ ਰਿਕਾਰਡ ਰੱਖਿਆ ਜਾਵੇਗਾ ਇਹ ਰਿਪੋਟਾਂ ਭਾਵੇਂ ਕਿਸੇ ਮਨੁੱਖ ਦੇ ਸਰੀਰਕ ਮੁਸ਼ਕਲ ਨੂੰ ਹੱਲ ਕਰਨ ਲਈ ਹੋਣ ਜਾਂ HA ਦੇ HACW ਦੇ ਕੰਪਿਊਟਰ ਸਿਸਟਮ ਵਿੱਚ ਸੁਧਾਰ ਲਈ ਹੋਣ ।

ਇਹ ਨਿੱਜੀ ਗੁੱਪਤ ਜਾਣਕਾਰੀ ਨੀਤੀ ਦਾ ਪੰਜਾਬੀ ਭਾਸ਼ਾ ਵਿੱਚ ਉਲੱਥਾ ਕੀਤਾ ਗਿਆ ਹੈ. ਜੇਕਰ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ
ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।

ਜੂਨ 2013