ਸਾਡੇ ਸਮਾਜ ਦੀ ਸਿਹਤ ਦੀ ਦੇਖਰੇਖ
ਹਸਪਤਾਲ ਅਥਾਰਟੀ (HA) 1990 ਵਿੱਚ ਹਸਪਤਾਲ ਅਥਾਰਟੀ ਕਾਨੂੰਨ ਦੇ ਤਹਿਤ ਸਥਾਪਿਤ ਕੀਤੀ ਗਈ ਇੱਕ ਵਿਧਾਨਕ ਸੰਸਥਾ ਹੈ।ਅਸੀਂ ਦਸੰਬਰ 1991 ਤੋਂ ਹਾਂਗਕਾਂਗ ਦੇ ਜਨਤਕ ਹਸਪਤਾਲਾਂ ਦੀਆਂ ਸੇਵਾਵਾਂ ਦੇ ਪ੍ਰਬੰਧਨ ਲਈ ਜਿੰਮੇਵਾਰ ਹਾਂ। ਅਸੀਂ ਸਿਹਤ ਸਕੱਤਰ ਦੁਆਰਾ, ਦੁਆਰਾ ਹਾਂਗਕਾਂਗ ਦੀ ਵਿਸ਼ੇਸ਼ ਖੇਤਰ ਸਰਕਾਰ ਪ੍ਰਤੀ ਜਿੰਮੇਵਾਰ ਹਾਂ, ਜੋ ਹਾਂਗਕਾਂਗ ਲਈ ਸਾਰੀ ਸਿਹਤ ਨੀਤੀਆਂ ਤਿਆਰ ਕਰਦਾ ਹੈ ਅਤੇ HA ਦੇ ਕੰਮਾਂ ਦੀ ਨਿਗਰਾਨੀ ਕਰਦਾ ਹੈ।
ਸਾਨੂੰ 43 ਹਸਪਤਾਲਾਂ ਅਤੇ ਸੰਸਥਾਵਾਂ, 49 ਵਿਸ਼ੇਸ਼ਜ্ঞ ਬਾਹਰੀ ਮਰੀਜ਼ ਕਲੀਨਿਕਾਂ (SOPCs), ਅਤੇ 74 ਪਰਿਵਾਰਿਕ ਚਿਕਿਤਸਾ ਕਲੀਨਿਕਾਂ (FMCs) ਦਾ ਪ੍ਰਬੰਧ ਹੈ। 31 ਮਾਰਚ 2025 ਤੱਕ, ਸਾਡੇ ਕੋਲ 90,000 ਤੋਂ ਵੱਧ ਕਰਮਚਾਰੀ ਅਤੇ 30,000 ਤੋਂ ਵੱਧ ਬਿਸਤਰੇ ਹਨ।
2024/25 ਵਿੱਚ ਅਸੀਂ ਇਹ ਰਿਕਾਰਡ ਕੀਤਾ ਹੈ:
- 2.02 ਮਿਲੀਅਨ ਇੰਨਪੇਸ਼ੇਂਟ ਅਤੇ ਡੇ ਪੇਸ਼ੇਂਟ ਡਿਸਚਾਰਜ।
- 2.02 ਮਿਲੀਅਨ ਦੁਰਘਟਨਾ ਅਤੇ ਆਪਤਕਾਲੀਨ ਹਾਜਰੀਆਂ।
- 8.69 ਮਿਲੀਅਨ ਸਪੈਸ਼ਲਲਿਸਟ ਆਉਟ ਪੇਸ਼ੇਂਟ (ਕਲੀਨਿਕਲ) ਹਾਜਰੀਆਂ।
- 3.61 ਮਿਲੀਅਨ ਅਲਾਈਡ ਹੈਲਥ (ਆਉਟ ਪੇਸ਼ੇਂਟ) ਹਾਜਰੀਆਂ।
- 6.62 ਮਿਲੀਅਨ ਮੁਢਲੀ ਦੇਖਭਾਲ ਹਾਜਰੀਆਂ; ਅਤੇ
- 2.27 ਮਿਲੀਅਨ ਕਮਿਊਨਿਟੀ ਆਉਟਰੀਚ ਦੌਰੇ।
ਲੋਕਾਂ ਨੂੰ ਪ੍ਰਾਥਮਿਕਤਾ ਦੇਣਾ
ਹਸਪਤਾਲ ਅਥਾਰਟੀ ਇੱਕ “ਲੋਕਾਂ ਨੂੰ ਪ੍ਰਾਥਮਿਕਤਾ” ਵਾਲੀ ਸੰਸਥਾ ਹੈ। ਸਾਡਾ ਕੰਮ ਦੂਰਦਰਸ਼ੀ, ਟੀਚੇ ਤੇ ਸੰਸਕਾਰ ਦੁਆਰਾ ਮਾਰਗਦਰ੍ਸ਼ਿਤ ਹੈ। ਲੋਕਾਂ ਨੂੰ ਸਿਹਤਮੰਦ ਰੱਖਣ ਦੀ ਦੂਰਦਰਸ਼ਿਤਾ ਨਾਲ, ਅਸੀਂ ਹਾਂਗਕਾਂਗ SAR ਸਰਕਾਰ ਦੀ ਨੀਤੀ “ਕਿਸੇ ਤਰਾਂ ਦੀ ਘਾਟ ਦੇ ਬਾਵਜੂਦ ਠੀਕ ਇਲਾਜ ਕਰਾਉਣ ਤੋਂ ਕੋਈ ਵੀ ਨਹੀਂ ਰੋਕਿਆ ਜਾਏਗਾ” ਵਿੱਚ ਯੋਗਦਾਨ ਦਿੰਦੇ ਹਾਂ। ਇਸ ਪ੍ਰਾਪਤੀ ਲਈ ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਸਮਾਜ ਦੇ ਸਾਰੇ ਲੋਕਾਂ ਨੂੰ ਵਿਆਪਕ, ਕਿਫਾਇਤੀ , ਉੱਚ ਪੇਸ਼ੇਵਰ ਅਤੇ ਲੋਕ-ਕੇਂਦ੍ਰਿਤ ਨਿਵਾਰਕ, ਇਲਾਜ ਅਤੇ ਮੁੜ ਵਸੇਬੇ ਵਾਲੀਆਂ ਸਿਹਤ ਸੰਭਾਲ ਸੇਵਾਵਾਂ ਤੱਕ ਪਹੁੰਚ ਹੋਵੇ।
ਜੇ ਇਥੇ ਅੰਗਰੇਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ ਕੋਈ ਫਰਕ ਹੋਵੇ ਜਾਂ ਅਸਪੱਸ਼ਟਤਾ ਹੋਵੇ ਤਾਂ ਅੰਗਰੇਜੀ ਭਾਸ਼ਾ ਹੀ ਲਾਗੂ ਹੋਵੇਗੀ ।